ਸਥਾਨ ਚੁਣੋ, ਜਿਥੇ ਤੁਸੀਂ @RHL@ ਨੂੰ ਇੰਸਟਾਲ ਕਰਨ ਚਾਹੁੰਦੇ ਹੋ।
ਜੇਕਰ ਤੁਸੀਂ ਇਹ ਨਹੀ ਜਾਣਦੇ ਕਿ ਤੁਹਾਡੇ ਸਿਸਟਮ ਤੇ ਭਾਗ ਕਿਵੇਂ ਬਣਾਏ ਜਾਣ ਜਾਂ ਦਸਤੀ ਵਿਭਾਗੀਕਰਨ ਸੰਦ ਨਾਲ ਤੁਹਾਨੂੰ ਸਹਾਇਤਾ ਲੋਡ਼ੀਦੀ ਹੈ ਤਾਂ ਤੁਸੀਂ ਸਾਫਟਵੇਅਰ ਦਸਤਾਵੇਜ਼ ਦਾ ਹਵਾਲਾ ਲੈ ਸਕਦੇ ਹੋ।
ਜੇਕਰ ਤੁਸੀਂ ਸਵੈ-ਚਾਲਿਤ ਵਿਭਾਗੀਕਰਨ ਵਰਤਿਆ ਤਾਂ ਤੁਸੀਂ ਮੌਜੂਦਾ ਨਿਰਧਾਰਨ ਨੂੰ ਸਵੀਕਾਰ ਕਰ ਸਕਦੇ ਹੋ(ਅੱਗੇ ਬਟਨ ਨੂੰ ਦਬਾਉਣ ਨਾਲ), ਜਾਂ ਨਿਰਧਾਰਨ ਵਿੱਚ ਦਸਤੀ ਵਿਭਾਗੀਕਰਨ ਸੰਦ ਨਾਲ ਤਬਦੀਲੀ ਕਰ ਸਕਦੇ ਹੋ।
ਜੇਕਰ ਤੁਸੀਂ ਆਪਣੀ ਸਿਸਟਮ ਦਾ ਦਸਤੀ ਵਿਭਾਗੀਕਰਨ ਕਰ ਰਹੇ ਹੋ ਤਾਂ, ਤੁਸੀਂ ਆਪਣੀ ਹਾਰਡ-ਡਰਾਇਵਾਂ ਨੂੰ ਹੇਠਾਂ ਵੇਖ ਸਕਦੋ ਹੋ। ਵਿਭਾਗੀਕਰਨ ਸੰਦ ਨੂੰ ਆਪਣੇ ਸਿਸਟਮ ਵਿੱਚ ਭਾਗ ਜੋਡ਼ਨ, ਤਬਦੀਲ ਕਰਨ ਜਾਂ ਹਟਾਉਣ ਲਈ ਵਰਤੋਂ।
ਸੂਚਨਾ, ਤੁਹਾਨੂੰ ਇੰਸਟਾਲੇਸ਼ਨ ਜਾਰੀ ਰੱਖਣ ਲਈ ਇੱਕ ਰੂਟ(root) (/) ਭਾਗ ਪਹਿਲਾਂ ਬਣਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਇੱਕ ਰੂਟ(root) ਭਾਗ ਨਾ ਬਣਾਇਆ ਤਾਂ, ਇੰਸਟਾਲੇਸ਼ਨ ਇਹ ਜਾਣ ਨਹੀ ਸਕੇਗੀ ਕਿ @RHL@ ਨੂੰ ਕਿਥੇ ਇੰਸਟਾਲ ਕੀਤਾ ਜਾਵੇ।
ਆਪਣੀ ਹਾਰਡ-ਡਿਸਕਾਂ ਦੀ ਗਰਾਫਿਕਲ ਪੇਸ਼ਕਾਰੀ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਵੱਖੋ-ਵੱਖਰੇ ਬਣਾਏ ਭਾਗਾਂ ਨੂੰ ਕਿੰਨੀ ਥਾਂ ਮਿਲੀ ਹੈ।
ਹੇਠਾਂ ਗਰਾਫਿਕਲ ਪੇਸ਼ਕਾਰੀ ਵਿੱਚ, ਤੁਸੀਂ ਆਪਣੇ ਮੌਜੂਦ ਭਾਗ ਨੂੰ ਇੱਕ ਸਿਸਟਮ ਲਡ਼ੀ ਵਿੱਚ ਵੇਖ ਰਹੋ ਹੋ। ਆਪਣੇ ਮਾਊਸ ਦੀ ਵਰਤੋਂ ਕਰਨ ਨਾਲ, ਇੱਕ ਵਾਰ ਦਬਾਉ ਨਾਲ ਭਾਗ ਉੱਭਰੇਗਾ ਅਤੇ ਦੋ-ਵਾਰ ਦਬਾਉਣ ਨਾਲ ਭਾਗ ਤਬਦੀਲੀ ਲਈ ਖੁੱਲ ਜਾਵੇਗਾ।
ਕੇਂਦਰੀ ਬਟਨਾਂ ਦੀ ਕਤਾਰ ਵਿਭਾਗੀਕਰਨ ਸੰਦ ਦੀ ਕਾਰਵਾਈ ਨੂੰ ਕੰਟਰੋਲ ਕਰਦੀ ਹੈ। ਤੁਸੀਂ ਇਥੇ ਭਾਗ ਜੋਡ਼, ਤਬਦੀਲ ਅਤੇ ਹਟਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਹਨਾਂ ਬਟਨਾਂ ਨਾਲ ਤਬਦੀਲੀ, ਜੋ ਤੁਸੀਂ ਕੀਤੀਆਂ ਹਨ, ਨੂੰ ਸਵੀਕਾਰ ਕਰ ਸਕਦੇ ਹੋ ਜਾਂ ਮੁਡ਼-ਨਿਰਧਾਰਿਤ ਕਰਕੇ ਅਤੇ ਵਿਭਾਗੀਕਰਨ ਸੰਦ ਵਿੱਚੋ ਬਾਹਰ ਆ ਸਕਦੇ ਹੋ।
ਨਵਾਂ: ਇਸ ਬਟਨ ਨੂੰ ਨਵਾਂ ਭਾਗ ਬਣਾਉਣ ਲਈ ਵਰਤੋਂ। ਇੱਕ ਵਾਰਤਾਲਾਪ ਤਖਤੀ ਖੁੱਲ ਜਾਵੇਗੀ, ਜਿਸ ਵਿੱਚ ਖੇਤਰ ਭਰਨੇ ਹਨ (ਜਿਵੇਂ ਕਿ ਮਾਊਟ ਸਥਿਤੀ, ਫਾਇਲ-ਸਿਸਟਮ ਦੀ ਕਿਸਮ, ਡਰਾਇਵ, ਜਿਥੇ ਕਿ ਭਾਗ ਮੌਜੂਦ ਹੈ, ਅਕਾਰ ਅਤੇ ਇਸਤਰਾਂ ਦੇ ਕੁਝ ਹੋਰ)।
ਸੋਧ: ਇਸ ਬਟਨ ਨਾਲ ਮੌਜੂਦਾ ਭਾਗ ਦੀ ਮਾਊਟ ਸਥਿਤੀ ਤਬਦੀਲ ਕਰ ਸਕਦੇ ਹੋ। ਤੁਸੀਂ ਖਾਲੀ ਥਾਂ( ਜੇ ਉਪਲੱਬਧ ਹੈ ਤਾਂ) ਨੂੰ ਤਬਦੀਲ ਕਰਕੇ ਦਸਤੀ ਇੱਕ ਭਾਗ ਬਣਾ ਸਕਦੇ ਹੋ। ਇਸ ਖਾਲੀ ਥਾਂ ਸੋਧ ਦਾ ਅਰਥ parted ਵਾਂਗ ਹੀ ਹੈ, ਜਿਸ ਨਾਲ ਤੁਸੀਂ ਖਾਲੀ ਥਾਂ ਵਿੱਚ ਭਾਗ ਦਾ ਸ਼ੁਰੂ ਕਰਨਾ ਅਤੇ ਖਤਮ ਕਰਨਾ ਚੁਣ ਸਕਦੇ ਹੋ।
ਹਟਾਓ: ਭਾਗ ਨੂੰ ਹਟਾਉਣ ਲਈ ਇਹ ਬਟਨ ਵਰਤੋਂ।
ਮੁਡ਼ ਨਿਰਧਾਰਨ: ਆਪਣੀਆਂ ਤਬਦੀਲੀਆਂ ਨੁੰ ਰੱਦ ਕਰਨ ਲਈ ਇਹ ਬਟਨ ਵਰਤੋਂ।
ਰੇਡ(RAID): ਇਹ ਬਟਨ ਰੇਡ(RAID) ਤਾਂ ਹੀ ਵਰਤੋਂ, ਜੇਕਰ ਤੁਹਾਡੇ ਕੋਲ ਰੇਡ(RAID) ਬਾਰੇ ਤਜਰਬਾ ਹੈ। ਰੇਡ ਜੰਤਰ ਬਣਾਉਣ ਲਈ, ਤੁਹਾਨੂੰ ਪਹਿਲਾਂ ਸਾਫਟਵੇਅਰ ਰੇਡ ਭਾਗ ਬਣਾਉਣਾ ਜ਼ਰੂਰੀ ਹੈ। ਇੱਕ ਵਾਰ ਤੁਸੀਂ ਦੋ ਜਾਂ ਜਿਆਦਾ ਸਾਫਟਵੇਅਰ ਰੇਡ ਜੰਤਰ ਬਣਾ ਲਏ ਤਾਂ ਬਟਨ ਰੇਡ(RAID) ਨੂੰ ਸਾਫਟਵੇਅਰ ਰੇਡ ਭਾਗਾਂ ਨੂੰ ਆਪਸ ਵਿੱਚ ਜੋਡ਼ ਕੇ ਰੇਡ ਜੰਤਰ ਬਣਾੳਣ ਲਈ ਵਰਤੋਂ।
LVM: ਬਟਨ LVM ਤਾਂ ਹੀ ਵਰਤੋਂ, ਜੇਕਰ ਤੁਹਾਡੇ ਕੋਲ LVM ਨਾਲ ਕੰਮ ਕਰਨ ਦਾ ਤਜ਼ਰਬਾ ਹੈ। LVM ਲਾਜ਼ੀਕਲ ਵਾਲੀਅਮ ਬਣਾਉਣ ਲਈ, ਪਹਿਲਾਂ ਭੌਤਿਕ ਵਾਲੀਅਮ(LVM) ਕਿਸਮ ਦੇ ਭਾਗ ਬਣਾਉ। ਇੱਕ ਵਾਰ ਤੁਸੀਂ ਇੱਕ ਜਾਂ ਜਿਆਦਾ ਭੌਤਿਕ ਵਾਲੀਅਮ(LVM) ਭਾਗ ਬਣਾ ਲਏ, ਤਾਂ LVM ਬਟਨ ਨੂੰ ਇੱਕ LVM ਲਾਜ਼ੀਕਲ ਵਾਲੀਅਮ ਬਣਾਉਣ ਲਈ ਵਰਤੋਂ।
ਰੇਡ(RAID) ਜੰਤਰ/LVM ਵਾਲੀਅਮ ਮੈਂਬਰ ਓਹਲੇ: ਇਸ ਚੋਣ ਨੂੰ ਚੁਣੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਰੇਡ ਜੰਤਰ ਜਾਂ LVM ਵਾਲੀਅਮ ਸਮੂਹ ਮੈਬਰ, ਜੋ ਕੋ ਬਣਾਏ ਗਏ ਹਨ, ਨੂੰ ਨਾ ਵੇਖਿਆ ਜਾਵੇ।